Indian Language Bible Word Collections
2 Samuel 19:2
2 Samuel Chapters
2 Samuel 19 Verses
Books
Old Testament
New Testament
Bible Versions
English
Tamil
Hebrew
Greek
Malayalam
Hindi
Telugu
Kannada
Gujarati
Punjabi
Urdu
Bengali
Oriya
Marathi
Assamese
Books
Old Testament
New Testament
2 Samuel Chapters
2 Samuel 19 Verses
1
|
ਯੋਆਬ ਨੂੰ ਖਬਰ ਹੋਈ ਜੋ ਵੇਖ ਪਾਤਸ਼ਾਹ ਅਬਸ਼ਾਲੋਮ ਦੇ ਲਈ ਰੋਂਦਾ ਪਿੱਟਦਾ ਹੈ |
2
|
ਅਤੇ ਉਸ ਦਿਨ ਦੀ ਫਤਹ ਸਭਨਾਂ ਲੋਕਾਂ ਦੇ ਲਈ ਰੋਣ ਦਾ ਕਾਰਨ ਹੋਈ ਕਿਉਂ ਜੋ ਲੋਕਾਂ ਨੇ ਉਸ ਦਿਨ ਖਬਰ ਸੁਣੀ ਭਈ ਪਾਤਸ਼ਾਹ ਆਪਣੇ ਪੁੱਤ੍ਰ ਪਿੱਛੇ ਦੁਖੀ ਹੋਇਆ ਹੈ |
3
|
ਅਤੇ ਲੋਕ ਉਸ ਦਿਨ ਚੋਰੀ ਛੱਪੇ ਸ਼ਹਿਰ ਵਿੱਚ ਆ ਵੜੇ ਜਿਵੋਂ ਲੋਕ ਲੜਾਈਓਂ ਭਾਜ ਖਾ ਕੇ ਸੰਗਦੇ ਮਾਰੇ ਆਉਣ |
4
|
ਪਾਤਸ਼ਾਹ ਨੇ ਆਪਣਾ ਮੂੰਹ ਢਕਿਆ ਅਤੇ ਪਾਤਸ਼ਾਹ ਉੱਚੀ ਅਵਾਜ਼ ਨਾਲ ਪੁਕਾਰਿਆ, ਹਾਏ ਮੇਰੇ ਪੁੱਤ੍ਰ ਅਬਸ਼ਾਲੋਮ! ਹਾਏ ਅਬਸ਼ਾਲੋਮ ਮੇਰੇ ਪੁੱਤ੍ਰ, ਮੇਰੇ ਪੁੱਤ੍ਰ! |
5
|
ਤਦ ਯੋਆਬ ਘਰ ਵਿੱਚ ਪਾਤਸ਼ਾਹ ਕੋਲ ਆਇਆ ਅਤੇ ਆਖਿਆ, ਅੱਜ ਦੇ ਦਿਨ ਤੂੰ ਆਪਣੇ ਸਾਰੇ ਟਹਿਲੂਆਂ ਦੇ ਮੂੰਹ ਅੱਗੇ ਸ਼ਰਮਿੰਦਗੀ ਦਾ ਕਾਰਨ ਬਣਿਆ ਜਿਨ੍ਹਾਂ ਨੇ ਤੇਰੀ ਜਿੰਦ, ਤੇਰੇ ਪੁੱਤ੍ਰ ਧੀਆਂ, ਤੇਰੀਆਂ ਰਾਣੀਆਂ, ਤੇਰੀਆਂ ਸੁਰੀਤਾਂ ਦੀਆਂ ਜਿੰਦਾਂ ਬਚਾ ਦਿੱਤੀਆਂ |
6
|
ਤੂੰ ਤਾਂ ਆਪਣੇ ਵੈਰੀਆਂ ਨਾਲ ਪ੍ਰੀਤ ਕਰਦਾ ਹੈਂ ਅਤੇ ਆਪਣੇ ਮਿੱਤ੍ਰਾਂ ਨਾਲ ਵੈਰ ਰੱਖਦਾ ਹੈਂ ਕਿਉਂ ਜੋ ਅੱਜ ਦੇ ਦਿਨ ਤੈਂ ਏਹ ਜਣਾਇਆ ਭਈ ਨਾ ਤਾਂ ਤੈਨੂੰ ਸਰਦਾਰਾਂ ਦੀ ਲੋੜ ਹੈ, ਨਾ ਟਹਿਲੂਆਂ ਦੀ ਕਿਉਂ ਜੋ ਅੱਜ ਮੈਨੂੰ ਏਹ ਦਿੱਸਦਾ ਹੈ ਭਈ ਜੇ ਕਦੀ ਅਬਸ਼ਾਲੋਮ ਜੀਂਉਦਾ ਰਹਿੰਦਾ ਅਤੇ ਅਸੀਂ ਸੱਭੇ ਅੱਜ ਮਰ ਜਾਂਦੇ ਤਾਂ ਤੇਰੀ ਨਿਗਾਹ ਵਿੱਚ ਬਹੁਤ ਚੰਗਾ ਹੁੰਦਾ! |
7
|
ਸੋ ਹੁਣ ਉੱਠ ਅਤੇ ਬਾਹਰ ਨਿੱਕਲ ਅਤੇ ਆਪਣੇ ਟਹਿਲੂਆਂ ਨੂੰ ਧੀਰਜ ਦੇਹ ਕਿਉਂ ਜੋ ਮੈਂ ਯਹੋਵਾਹ ਦੀ ਸੌਂਹ ਖਾਂਦਾ ਹਾਂ ਭਈ ਜੇ ਬਾਹਰ ਨਾ ਨਿੱਕਲੇਂਗਾ ਤਾਂ ਰਾਤ ਤੋੜੀ ਇੱਕ ਵੀ ਤੇਰੇ ਨਾਲ ਨਾ ਰਹੇਗਾ ਅਤੇ ਏਹੇ ਤੇਰੇ ਲਈ ਉਨ੍ਹਾਂ ਸਭਨਾਂ ਬੁਰਿਆਈਆਂ ਨਾਲੋਂ ਜੋ ਜੁਆਨਪੁਣੇ ਦੇ ਮੁੱਢੋਂ ਲੈ ਕੇ ਅੱਜ ਤੋੜੀ ਤੇਰੇ ਉੱਤੇ ਆਈਆਂ ਵਧੀਕ ਬੁਰੀ ਹੋਵੇਗੀ! |
8
|
ਸੋ ਪਾਤਸ਼ਾਹ ਉੱਠਿਆ ਅਤੇ ਫਾਟਕ ਵਿੱਚ ਆਣ ਬੈਠਾ ਅਤੇ ਸਭਨਾਂ ਲੋਕਾਂ ਨੂੰ ਖਬਰ ਹੋਈ, ਵੇਖੋ, ਪਤਾਸ਼ਾਹ ਫਾਟਕ ਵਿੱਚ ਬੈਠਾ ਹੈ ਤਾਂ ਸਭ ਲੋਕ ਪਾਤਸ਼ਾਹ ਕੋਲ ਆ ਜੁੜੇ ਕਿਉਂ ਜੋ ਸਭ ਇਸਰਾਏਲੀ ਆਪੋ ਆਪਣੇ ਤੰਬੂਆਂ ਨੂੰ ਨੱਠ ਗਏ ਸਨ।। |
9
|
ਇਸਰਾਏਲ ਦੇ ਸਾਰਿਆਂ ਗੋਤਾਂ ਦੇ ਸਭ ਲੋਕ ਆਪੋ ਵਿੱਚ ਝਗੜਦੇ ਸਨ ਅਤੇ ਆਖਦੇ ਸਨ ਭਈ ਪਾਤਸ਼ਾਹ ਨੇ ਸਾਡੇ ਵੈਰੀਆਂ ਦੇ ਹੱਥੋਂ ਸਾਨੂੰ ਖੋਹਿਆ ਅਤੇ ਫਲਿਸਤੀਆਂ ਦੇ ਹੱਥੋਂ ਸਾਨੂੰ ਬਚਾਇਆ ਸੀ ਅਤੇ ਹੁਣ ਉਹ ਅਬਸ਼ਾਲੋਮ ਦੇ ਸਾਹਮਣੇ ਦੇਸੋਂ ਭੱਜ ਗਿਆ ਹੈ |
10
|
ਅਤੇ ਅਬਸ਼ਾਲੋਮ ਜਿਹ ਨੂੰ ਅਸਾਂ ਆਪਣੇ ਉੱਤੇ ਮਸਹ ਕੀਤਾ ਸੋ ਲੜਾਈ ਵਿੱਚ ਮਾਰਿਆ ਗਿਆ ਸੋ ਹੁਣ ਤੁਸੀਂ ਪਾਤਸ਼ਾਹ ਦੇ ਮੋੜ ਲਿਆਉਣ ਲਈ ਕਿਉਂ ਚੁੱਪ ਹੋ?।। |
11
|
ਤਦ ਦਾਊਦ ਪਾਤਸ਼ਾਹ ਨੇ ਸਾਦੋਕ ਅਤੇ ਅਬਯਾਥਾਰ ਜਾਜਕਾਂ ਨੂੰ ਆਖ ਘੱਲਿਆ ਜੋ ਯਹੂਦਾਹ ਦੇ ਬਜ਼ੁਰਗਾਂ ਨੂੰ ਆਖੋ ਕਿ ਤੁਸੀਂ ਪਾਤਸ਼ਾਹ ਨੂੰ ਮਹਿਲ ਵੱਲ ਮੋੜ ਲਿਆਉਣ ਵਿੱਚ ਕਿਉਂ ਸਭਨਾਂ ਨਾਲੋਂ ਛੇਕੜ ਰਹਿ ਗਏ ਹੋ? ਭਾਵੇਂ ਹੀ ਸਾਰੇ ਇਸਰਾਏਲ ਦੀਆਂ ਗੱਲਾਂ ਪਾਤਸ਼ਾਹ ਨੂੰ ਘਰ ਵਿੱਚ ਅੱਪੜ ਪਈਆਂ ਹਨ? |
12
|
ਤੁਸੀਂ ਮੇਰੇ ਭਰਾ ਹੋ ਅਤੇ ਤੁਸੀਂ ਮੇਰੀਆਂ ਹੱਡੀਆਂ ਅਤੇ ਮਾਸ ਹੋ। ਫੇਰ ਤੁਸੀਂ ਪਾਤਸ਼ਾਹ ਨੂੰ ਮੋੜ ਲਿਆਉਣ ਵਿੱਚ ਪਿੱਛੇ ਕਿਉਂ ਰਹਿ ਗਏ ਹੋ? |
13
|
ਅਮਾਸਾ ਨੂੰ ਆਖੋ, ਭਲਾ, ਤੂੰ ਮੇਰੀ ਹੱਡੀ ਅਤੇ ਮੇਰਾ ਮਾਸ ਨਹੀਂ? ਸੋ ਜੇਕਰ ਮੈਂ ਤੈਨੂੰ ਯੋਆਬ ਦੇ ਥਾਂ ਆਪਣੇ ਅੱਗੇ ਸਦਾ ਲਈ ਸੈਨਾਪਤੀ ਨਾ ਬਣਾਵਾਂ ਤਾਂ ਪਰਮੇਸ਼ੁਰ ਮੇਰੇ ਨਾਲ ਅਜੇਹਾ ਹੀ ਕਰੇ ਸੋਗੋਂ ਇਹ ਦੇ ਨਾਲੋਂ ਵੀ ਵਧੀਕ! |
14
|
ਉਸ ਨੇ ਸਾਰੇ ਯਹੂਦਾਹ ਦੇ ਮਨੁੱਖਾਂ ਦਾ ਮਨ ਇਉਂ ਮੋੜਿਆ ਜਿੱਕਰ ਕਿਸੇ ਇੱਕ ਮਨੁੱਖ ਦਾ ਮਨ ਮੋੜੀਦਾ ਹੈ ਸੋ ਉਨ੍ਹਾਂ ਨੇ ਪਾਤਸ਼ਾਹ ਨੂੰ ਸੁਨੇਹਾ ਘੱਲਿਆ ਭਈ ਆਪਣੇ ਸਾਰਿਆਂ ਟਹਿਲੂਆਂ ਸਣੇ ਮੁੜ ਆਓ |
15
|
ਸੋ ਪਾਤਸ਼ਾਹ ਮੁੜਿਆ ਅਤੇ ਯਰਦਨ ਤੋੜੀ ਆਇਆ ਅਤੇ ਯਹੂਦਾਹ ਪਾਤਸ਼ਾਹ ਦੇ ਮਿਲਣ ਨੂੰ ਅਤੇ ਉਹ ਨੂੰ ਯਰਦਨ ਦੇ ਪਾਰ ਲਿਆਉਣ ਨੂੰ ਗਿਲਗਾਲ ਤੋੜੀ ਆਇਆ |
16
|
ਅਤੇ ਗੇਰਾ ਦਾ ਪੁੱਤ੍ਰ ਸ਼ਿਮਈ ਬਿਨਯਾਮੀਨੀ ਬਹੁਰੀਮ ਤੋਂ ਕਾਹਲੀ ਨਾਲ ਤੁਰਿਆ ਅਤੇ ਯਹੂਦਾਹ ਦੇ ਮਨੁੱਖਾਂ ਨਾਲ ਰਲ ਕੇ ਦਾਊਦ ਪਾਤਸ਼ਾਹ ਦੇ ਮਿਲਣ ਨੂੰ ਹਠਾੜ ਨੂੰ ਆਇਆ |
17
|
ਉਹ ਦੇ ਨਾਲ ਹਜ਼ਾਰ ਬਿਨਯਾਮੀਨੀ ਜੁਆਨ ਸਨ ਅਤੇ ਸੀਬਾ ਸ਼ਾਊਲ ਦੇ ਘਰ ਦਾ ਟਹਿਲੂਆ ਆਪਣੇ ਪੰਦਰਾਂ ਪੁੱਤ੍ਰਾਂ ਅਤੇ ਵੀਹਾਂ ਟਹਿਲੂਆਂ ਸਣੇ ਆਇਆ ਅਤੇ ਓਹ ਪਾਤਸ਼ਾਹ ਦੇ ਸਾਹਮਣੇ ਯਰਦਨੋਂ ਪਾਰ ਲੰਘੇ |
18
|
ਪਾਤਸ਼ਾਹ ਦੇ ਘਰਾਣੇ ਨੂੰ ਲੈ ਆਉਣ ਲਈ ਅਤੇ ਹੋਰ ਕੰਮ ਜੋ ਉਹ ਨੂੰ ਚੰਗਾ ਦਿਸੇ ਕਰਨ ਨੂੰ ਪੱਤਣ ਦੀ ਇੱਕ ਬੇੜੀ ਪਾਰ ਗਈ ਅਤੇ ਗੇਰਾ ਦਾ ਪੁੱਤ੍ਰ ਸ਼ਿਮਈ ਪਾਤਸ਼ਾਹ ਦੇ ਅੱਗੇ ਉਸ ਦੇ ਯਰਦਨੋਂ ਪਾਰ ਲੰਘਦਿਆਂ ਸਾਰ ਮੂੰਹ ਪਰਨੇ ਡਿੱਗ ਪਿਆ |
19
|
ਅਤੇ ਪਾਤਸ਼ਾਹ ਨੂੰ ਆਖਿਆ, ਹੇ ਮੇਰੇ ਮਹਾਰਾਜ, ਮੇਰੇ ਉੱਤੇ ਦੋਸ਼ ਨਾ ਲਾਓ ਅਤੇ ਜਿਹੜਾ ਤੁਹਾਡੇ ਸੇਵਕ ਨੇ ਜਿਸ ਦਿਨ ਮੇਰਾ ਮਾਹਰਾਜ ਪਾਤਸ਼ਾਹ ਯਰੂਸ਼ਲਮ ਤੋਂ ਨਿੱਕਲਿਆ ਹਠ ਨਾਲ ਆਖਿਆ ਸੀ ਚੇਤੇ ਨਾ ਕਰੋ ਅਰ ਪਾਤਸ਼ਾਹ ਆਪਣੇ ਮਨ ਵਿੱਚ ਨਾ ਰੱਖੇ |
20
|
ਕਿਉਂ ਜੋ ਤੁਹਾਡਾ ਸੇਵਕ ਜਾਣਦਾ ਹੈ ਜੋ ਮੈਂ ਪਾਪ ਕੀਤਾ ਹੈ। ਵੇਖੋ, ਅੱਜ ਦੇ ਦਿਨ ਮੈਂ ਆਪਣੇ ਮਹਾਰਾਜ ਪਾਤਸ਼ਾਹ ਦੇ ਮਿਲਣ ਨੂੰ ਯੂਸੁਫ਼ ਦੇ ਸਾਰੇ ਘਰਾਣੇ ਤੋਂ ਪਹਿਲਾ ਨਿੱਕਲਿਆ ਹਾਂ |
21
|
ਫੇਰ ਸਰੂਯਾਹ ਦਾ ਪੁੱਤ੍ਰ ਅਬੀਸ਼ਈ ਨੇ ਆਖਿਆ, ਭਲਾ ਸ਼ਿਮਈ ਨਾ ਮਾਰਿਆ ਜਾਵੇਗਾ ਜਿਸ ਨੇ ਯਹੋਵਾਹ ਦੇ ਮਸਹ ਕੀਤੇ ਨੂੰ ਸਰਾਪ ਦਿੱਤਾ? |
22
|
ਪਰ ਦਾਊਦ ਨੇ ਆਖਿਆ, ਹੇ ਸਰੂਯਾਹ ਦੇ ਪੁੱਤ੍ਰੋ, ਮੈਨੂੰ ਤੁਹਾਡੇ ਨਾਲ ਕੀ ਕੰਮ ਹੈ ਜੋ ਤੁਸੀਂ ਅੱਜ ਮੇਰੇ ਵਿਰੋਧੀ ਬਣ ਜਾਓ? ਭਲਾ, ਇਸਰਾਏਲ ਵਿੱਚੋਂ ਕੋਈ ਮਨੁੱਖ ਅੱਜ ਦੇ ਦਿਨ ਵੱਢਿਆ ਜਾਵੇ? ਭਲਾ, ਮੈਂ ਏਹ ਨਹੀਂ ਜਾਣਦਾ ਜੋ ਅੱਜ ਦੇ ਦਿਨ ਮੈਂ ਇਸਰਾਏਲ ਦਾ ਪਾਤਸ਼ਾਹ ਬਣਿਆ ਹਾਂ? |
23
|
ਤਦ ਪਾਤਸ਼ਾਹ ਨੇ ਸ਼ਿਮਈ ਨੂੰ ਆਖਿਆ, ਤੂੰ ਨਾ ਮਾਰਿਆ ਜਾਵੇਂਗਾ, ਅਤੇ ਪਾਤਸ਼ਾਹ ਨੇ ਉਹ ਦੇ ਨਾਲ ਸੌਂਹ ਖਾਧੀ।। |
24
|
ਸ਼ਾਊਲ ਦਾ ਪੁੱਤ੍ਰ ਮਫ਼ੀਬੋਸ਼ਥ ਪਾਤਸ਼ਾਹ ਦੇ ਮਿਲਣ ਨੂੰ ਲਹਿ ਗਿਆ ਅਤੇ ਜਿਸ ਦਿਨ ਦਾ ਪਾਤਸ਼ਾਹ ਨਿੱਕਲਿਆ ਸੀ ਉਸ ਨੇ ਉਸ ਦਿਨ ਤੋੜੀ ਜਦ ਉਹ ਸੁਖ ਨਾਲ ਮੁੜ ਆਇਆ ਨਾ ਤਾਂ ਆਪਣੇ ਪੈਰ ਧੋਤੇ ਸਨ ਨਾ ਆਪਣੀ ਦਾਹੜੀ ਸੁਵਾਰੀ ਸੀ ਅਤੇ ਨਾ ਹੀ ਆਪਣੇ ਲੀੜੇ ਧੁਵਾਏ ਸਨ |
25
|
ਅਤੇ ਅਜਿਹਾ ਹੋਇਆ ਜਾਂ ਉਹ ਪਾਤਸ਼ਾਹ ਨੂੰ ਮਿਲਣ ਨੂੰ ਯਰੂਸ਼ਲਮ ਵਿੱਚ ਆਇਆ ਤਾਂ ਪਾਤਸ਼ਾਹ ਨੇ ਉਹ ਨੂੰ ਆਖਿਆ, ਮਫ਼ੀਬੋਸ਼ਥ ਤੂੰ ਸਾਡੇ ਨਾਲ ਕਿਉਂ ਨਾ ਗਿਆ? |
26
|
ਉਸ ਨੇ ਉੱਤਰ ਦਿੱਤਾ, ਹੇ ਮੇਰੇ ਮਹਾਰਾਜ, ਹੇ ਪਾਤਸ਼ਾਹ, ਮੇਰੇ ਟਹਿਲੂਏ ਨੇ ਮੇਰੇ ਨਾਲ ਛਲ ਕੀਤਾ। ਤੁਹਾਡੇ ਸੇਵਕ ਨੇ ਆਖਿਆ ਭਈ ਸੀ ਭਈ ਮੈਂ ਆਪਣੇ ਲਈ ਖੋਤੇ ਉੱਤੇ ਕਾਠੀ ਪਾਵਾਂ ਜੋ ਮੈਂ ਚੜ੍ਹ ਕੇ ਪਾਤਸ਼ਾਹ ਕੋਲ ਜਾਵਾਂ, ਤੁਹਾਡਾ ਸੇਵਕ ਲੰਙਾ ਜੋ ਹੈ |
27
|
ਪਰ ਉਸ ਨੇ ਮੇਰੇ ਮਾਹਰਾਜ ਪਾਤਸ਼ਾਹ ਦੇ ਅੱਗੇ ਮੇਰੇ ਉੱਤੇ ਜੋ ਤੁਹਾਡਾ ਸੇਵਕ ਹਾਂ ਚੁਗਲੀ ਕੀਤੀ ਪਰ ਮੇਰਾ ਮਾਹਰਾਜ ਪਾਤਸ਼ਾਹ ਤਾਂ ਪਰਮੇਸ਼ੁਰ ਦੇ ਦੂਤ ਵਰਗਾ ਹੈ ਸੋ ਜੋ ਤੁਹਾਨੂੰ ਚੰਗਾ ਦਿੱਸੇ ਸੋ ਕਰੋ |
28
|
ਕਿਉਂ ਜੋ ਮੇਰੇ ਪਿਉ ਦਾ ਸਾਰਾ ਘਰਾਣਾ ਮੇਰੇ ਮਾਹਰਾਜ ਪਾਤਸ਼ਾਹ ਦੇ ਅੱਗੇ ਮੁਰਦਿਆਂ ਵਰਗਾ ਸੀ ਪਰ ਤੁਸਾਂ ਆਪਣੇ ਸੇਵਕ ਨੂੰ ਉਨ੍ਹਾਂ ਨਾਲ ਬਿਠਾਇਆ ਜੋ ਤੁਹਾਡੇ ਲੰਗਰ ਵਿੱਚ ਰੋਟੀ ਖਾਂਦੇ ਹਨ। ਫੇਰ ਪਾਤਸ਼ਾਹ ਦੇ ਅੱਗੇ ਹੋਰ ਦੁਹਾਈ ਕਰਨ ਨੂੰ ਮੇਰਾ ਕੀ ਅਧਕਾਰ ਹੈ? |
29
|
ਜਦ ਪਾਤਸ਼ਾਹ ਨੇ ਉਹ ਨੂੰ ਆਖਿਆ, ਤੂੰ ਆਪਣੀਆਂ ਗੱਲਾਂ ਕਿਉਂ ਕਰਦਾ ਜਾਂਦਾ ਹੈਂ? ਮੈਂ ਤਾਂ ਆਖ ਛੱਡਿਆ ਹੈ ਭਈ ਤੂੰ ਅਤੇ ਸੀਬਾ ਪੈਲੀ ਨੂੰ ਵੰਡ ਲਉ |
30
|
ਤਾਂ ਮਫ਼ੀਬੋਸ਼ਥ ਨੇ ਪਾਤਸ਼ਾਹ ਨੂੰ ਆਖਿਆ, ਜੀ ਹਾਂ, ਸਗੋਂ ਓਹ ਸੱਭੋ ਲੈ ਲਵੇ ਮੇਰਾ ਮਹਾਰਾਜ ਪਾਤਸ਼ਾਹ ਜੋ ਸੁਖ ਨਾਲ ਫੇਰ ਘਰ ਵਿੱਚ ਆਇਆ ਹੈ।। |
31
|
ਬਰਜ਼ਿੱਲਈ ਗਿਲਆਦੀ ਰੋਗਲੀਮ ਤੋਂ ਲਹਿ ਕੇ ਉਹ ਨੂੰ ਯਰਦਨੋਂ ਪਾਰ ਪਹੁੰਚਾਉਣ ਲਈ ਪਤਸ਼ਾਹ ਦੇ ਨਾਲ ਯਰਦਨੋਂ ਪਾਰ ਗਿਆ |
32
|
ਅਤੇ ਏਹ ਬਰਜ਼ਿੱਲਈ ਵੱਡਾ ਬੁੱਢਾ ਅਸੀਹਾਂ ਵਰਿਹਾਂ ਦਾ ਸੀ ਅਤੇ ਉਸ ਨੇ ਪਾਤਸ਼ਾਹ ਨੂੰ ਜਾਂ ਉਹ ਮਹਨਇਮ ਵਿੱਚ ਪਿਆ ਸੀ ਤਾਂ ਰਸਤ ਅੱਪੜਾਈ ਸੀ ਕਿਉਂ ਜੋ ਉਹ ਬਹੁਤ ਵੱਡਾ ਮਨੁੱਖ ਸੀ |
33
|
ਸੋ ਪਾਤਸ਼ਾਹ ਨੇ ਬਰਜ਼ਿੱਲਈ ਨੂੰ ਆਖਿਆ, ਤੂੰ ਮੇਰੇ ਨਾਲ ਪਾਰ ਚੱਲ ਕਿਉਂ ਜੋ ਯਰੂਸ਼ਲਮ ਵਿੱਚ ਮੈਂ ਆਪਣੇ ਨਾਲ ਤੇਰੀ ਪਾਲਣਾ ਕਰਾਂਗਾ |
34
|
ਬਰਜ਼ਿੱਲਈ ਨੇ ਪਾਤਸ਼ਾਹ ਨੂੰ ਉੱਤਰ ਦਿੱਤਾ, ਹੁਣ ਮੇਰਾ ਜੀਉਣਾ ਕਿੱਨਾ ਕੁ ਚਿਰ ਹੈ ਜੋ ਪਾਤਸ਼ਾਹ ਨਾਲ ਯਰੂਸ਼ਲਮ ਨੂੰ ਚੜ੍ਹ ਜਾਵਾਂ? |
35
|
ਕਿਉਂ ਜੋ ਅੱਜ ਦੇ ਦਿਨ ਮੈਂ ਅਸੀਹਾਂ ਵਰਿਹਾਂ ਦਾ ਹੋ ਚੁੱਕਾ ਹਾਂ। ਭਲਾ, ਮੈਂ ਚੰਗਾ ਮੰਦਾ ਸਿਆਣ ਸੱਕਦਾ ਹਾਂ? ਭਲਾ, ਤੁਹਾਡਾ ਸੇਵਕ ਜੋ ਕੁਝ ਖਾਂਦਾ ਪੀਂਦਾ ਹੈ ਉਸ ਦਾ ਸੁਆਦ ਵੀ ਚੱਖ ਸੱਕਦਾ ਹੈ? ਅਤੇ ਭਲਾ, ਮੈਂ ਗਾਉਣ ਵਾਲੇ ਅਤੇ ਗਾਉਣ ਵਾਲੀਆਂ ਦਾ ਗਾਉਣਾ ਸੁਣ ਸੱਕਦਾ ਹਾਂ? ਫੇਰ ਤੁਹਾਡਾ ਸੇਵਕ ਆਪਣੇ ਮਾਹਰਾਜ ਪਾਤਸ਼ਾਹ ਉੱਤੇ ਕਾਹ ਨੂੰ ਭਾਰੂ ਹੋਵੇ? |
36
|
ਤੁਹਾਡਾ ਸੇਵਕ ਥੋੜੀ ਦੂਰ ਤੋੜੀ ਯਰਦਨ ਦੇ ਪਾਰ ਪਾਤਸ਼ਾਹ ਨਾਲ ਜਾਵੇਗਾ ਅਤੇ ਕੀ ਲੋੜ ਹੈ ਜੋ ਪਾਤਸ਼ਾਹ ਮੈਨੂੰ ਐਡਾ ਵਟਾਂਦਰਾ ਕਰ ਕੇ ਵੱਟਾਲਾਹਵੇ? |
37
|
ਆਪਣੇ ਸੇਵਕ ਨੂੰ ਮੁੜਨ ਦੀ ਆਗਿਆ ਦਿਓ ਜੋ ਮੈਂ ਆਪਣੇ ਸ਼ਹਿਰ ਵਿੱਚ ਆਪਣੇ ਪਿਉ ਅਤੇ ਆਪਣੀ ਮਾਂ ਦੀ ਕਬਰ ਦੇ ਕੋਲ ਮਰ ਜਾਵਾਂ ਪਰ ਵੇਖੋ, ਤੁਹਾਡਾ ਸੇਵਕ ਕਿਮਹਾਮ ਹੈਗਾ, ਉਹ ਮੇਰੇ ਮਾਹਰਾਜ ਪਾਤਸ਼ਾਹ ਦੇ ਨਾਲ ਪਾਰ ਜਾਵੇ ਅਤੇ ਜੋ ਕੁਝ ਤੁਹਾਨੂੰ ਚੰਗਾ ਦਿੱਸੇ ਸੋ ਉਹ ਦੇ ਨਾਲ ਕਰੇ |
38
|
ਤਦ ਪਾਤਸ਼ਾਹ ਨੇ ਉੱਤਰ ਦਿੱਤਾ, ਕਿਮਹਾਮ ਮੇਰੇ ਨਾਲ ਪਾਰ ਚੱਲੇਗਾ ਅਤੇ ਜੋ ਕੁਝ ਤੈਨੰ ਚੰਗਾ ਲੱਗੇ ਸੋ ਮੈਂ ਉਸ ਦੇ ਨਾਲ ਕਰਾਂਗਾ ਅਤੇ ਜੋ ਕੁਝ ਤੂੰ ਮੈਥੋਂ ਮੰਗੇਂਗਾ ਸੋ ਮੈਂ ਤੇਰੇ ਲਈ ਕਰਾਂਗਾ |
39
|
ਫੇਰ ਸਭ ਲੋਕ ਯਰਦਨ ਦੇ ਪਾਰ ਲੰਘ ਗਏ ਅਤੇ ਜਾਂ ਪਾਤਸ਼ਾਹ ਪਾਰ ਆਇਆ ਤਾਂ ਪਾਤਸ਼ਾਹ ਨੇ ਬਰਜ਼ਿੱਲਈ ਨੂੰ ਚੁੰਮਿਆ ਅਤੇ ਉਹ ਨੂੰ ਅਸੀਸ ਦਿੱਤੀ ਅਰ ਉਹ ਆਪਣੇ ਥਾਂ ਨੂੰ ਮੁੜ ਗਿਆ |
40
|
ਤਦ ਪਾਤਸ਼ਾਹ ਗਿਲਗਾਲ ਨੂੰ ਤੁਰਿਆ ਅਤੇ ਕਿਮਹਾਮ ਉਸ ਦੇ ਨਾਲ ਪਾਰ ਤੁਰਿਆ ਅਤੇ ਯਹੂਦਾਹ ਦੇ ਸਭ ਲੋਕ ਅਤੇ ਇਸਰਾਏਲ ਦੇ ਲੋਕਾਂ ਵਿੱਚੋਂ ਵੀ ਅੱਧੇ ਪਾਤਸ਼ਾਹ ਦੇ ਨਾਲ ਗਏ।। |
41
|
ਤਾਂ ਵੇਖੋ, ਇਸਰਾਏਲ ਦੇ ਸਭ ਲੋਕ ਪਾਤਸ਼ਾਹ ਕੋਲ ਆਏ ਅਤੇ ਪਾਤਸ਼ਾਹ ਨੂੰ ਆਖਿਆ, ਸਾਡੇ ਹੀ ਭਰਾ ਯਹੂਦਾਹ ਦੇ ਮਨੁੱਖ ਤੁਹਾਨੂੰ ਕਾਹ ਨੂੰ ਚੜ੍ਹਾ ਲਿਆਏ? ਅਤੇ ਜਾ ਕੇ ਪਤਾਸ਼ਾਹ ਨੂੰ ਅਰ ਉਹ ਦੇ ਘਰਾਣੇ ਨੂੰ ਅਤੇ ਦਾਊਦ ਦੇ ਨਾਲ ਦੇ ਸਭਨਾਂ ਲੋਕਾਂ ਨੂੰ ਯਰਦਨੋਂ ਪਾਰ ਲੈ ਆਏ? |
42
|
ਤਦ ਸਾਰੇ ਯਹੂਦਾਹ ਦੇ ਮਨੁੱਖਾਂ ਨੇ ਇਸਰਾਏਲ ਦੇ ਮਨੁੱਖਾਂ ਨੂੰ ਉੱਤਰ ਦਿੱਤਾ, ਇਸ ਲਈ ਜੋ ਪਾਤਸ਼ਾਹ ਸਾਡੇ ਨੇੜੇ ਦਾ ਸਾਕ ਹੈ ਸੋ ਇਸ ਗੱਲ ਵਿੱਚ ਤੁਸੀਂ ਕਾਹ ਨੂੰ ਗੁੱਸੇ ਹੁੰਦੇ ਹੋ? ਭਲਾ, ਅਸੀਂ ਪਾਤਸ਼ਾਹ ਦਾ ਕੁਝ ਖਾ ਲਿਆ ਹੈ? ਯਾ ਪਾਤਸ਼ਾਹ ਨੇ ਸਾਨੂੰ ਕੁਝ ਬਖ਼ਸ਼ ਦਿੱਤਾ ਹੈ? |
43
|
ਫੇਰ ਇਸਰਾਏਲ ਦੇ ਮਨੁੱਖਾਂ ਨੇ ਯਹੂਦਾਹ ਦੇ ਮਨੁੱਖਾਂ ਨੂੰ ਉੱਤਰ ਦੇ ਕੇ ਆਖਿਆ, ਪਾਤਸ਼ਾਹ ਵਿੱਚ ਸਾਡੀਆਂ ਦਸ ਪੱਤੀਆਂ ਹਨ ਅਤੇ ਤੁਹਾਡੇ ਨਾਲੋਂ ਸਾਡਾ ਅਧਕਾਰ ਦਾਊਦ ਉੱਤੇ ਵਧੀਕ ਹੈ। ਫੇਰ ਤੁਸੀਂ ਸਾਨੂੰ ਕਿਉਂ ਤੁੱਛ ਜਾਣਦੇ ਹੋ ਜੋ ਤੁਸੀਂ ਪਾਤਸ਼ਾਹ ਦੇ ਮੋੜ ਲਿਆਉਣ ਵਿੱਚ ਪਹਿਲੇ ਸਾਥੋਂ ਸਲਾਹ ਨਾ ਪੁੱਛੀ? ਅਤੇ ਯਹੂਦਾਹ ਦੇ ਮਨੁੱਖਾਂ ਦੀਆਂ ਗੱਲਾਂ ਇਸਰਾਏਲ ਦੇ ਮਨੁੱਖਾਂ ਦੀਆਂ ਗੱਲਾਂ ਨਾਲੋਂ ਤੱਤੀਆਂ ਸਨ।। |